Shiv – The Open Book

A devotional lyrics about shiva as teacher and almighty. Written By Writer Pandit.


ਸ਼ਿਵ ਖੁੱਲੀ ਕਿਤਾਬ …….

ਝਾਕ ਮਨ…… ਅੰਦਰ…
ਹਾਂ ਮੈਂ ਬੈਠਾ …. ਮੈਂ ਤਾਂ ਸੁਣਦਾ ਹਾਂ …..
ਲੋੜ ਹੈ ਤੈਨੂੰ …..ਆਪ ਨੂੰ ਜਗਾਉਣ ਦੀ ……


ਅੰਦਰਿ ਸ਼ਿਵੁ ਵਸੈ ਗੁਪਤ ਰਹਾਇ,
ਸ਼ਕਤੀ ਨਾਲਿ ਮਿਲਾਵਾ ਪਾਇ ॥
ਜਿਸੁ ਮਨਿ ਇਹੁ ਰਹਸੁ ਸਮਝਾਇ,
ਓਹੁ ਜੀਵਨ ਮੁਕਤਿ ਸਦਾ ਸੁਖ ਪਾਇ ॥
ਨਾਦ ਬਿੰਦੁ ਤੋਂ ਉਪਜੈ ਧੁਨਿ,
ਅਨਹਦ ਵਾਜੇ ਸਬਦ ਗੁਣੀ ॥
ਗੁਰ ਮੁਖਿ ਜਾਗੇ ਤਾ ਰਾਤਾ ਰੰਗ,
ਭ੍ਰਮ ਦਾ ਭੰਡਾਰ ਟੁੱਟੇ ਸੰਗ ॥੧॥


ਸ਼ਿਵ-ਸ਼ਕਤੀ ਦਾ ਮੇਲੁ ਘਟ ਅੰਦਰ,
ਗੁਰ ਕਿਰਪਾ ਤੇ ਪਾਇਆ ॥
ਜਿਨੀ ਇਹੁ ਰਹਸੁ ਪਛਾਣਿਆ,
ਤਿਨੀ ਮੁਕਤਿ ਸੁਖੁ ਪਾਇਆ ॥


ਇਹੁ ਸਰੀਰੁ ਮੰਦਰੁ ਸਾਚ ਦਾ,
ਸ਼ਿਵੁ ਸੁੰਨ ਸਮਾਧਿ ਲਿਵ ਲਾਇ ॥
ਸ਼ਕਤੀ ਚੜ੍ਹੇ ਕੁੰਡਲਨੀ ਰਾਹ,
ਤਿਸ ਦੇ ਵਿੱਚੋਂ ਜੋਤਿ ਪ੍ਰਗਟਾਇ ॥
ਚੰਦ ਸੂਰਜ ਦੋਵੇ ਇਕੱਤਰ,
ਇਨ੍ਹਾਂ ਦੇ ਵਿੱਚ ਪਰਮ ਤੱਤੁ ॥
ਗੁਰਮਤਿ ਬਿਨਾ ਇਹੁ ਰਾਜ਼ ਨਾ ਖੁੱਲ੍ਹੇ,
ਮਨਮੁਖ ਅੰਧੇਰੇ ਭੁੱਲ ॥੨॥


ਸ਼ਿਵ-ਸ਼ਕਤੀ ਦਾ ਮੇਲੁ ਘਟ ਅੰਦਰ,
ਗੁਰ ਕਿਰਪਾ ਤੇ ਪਾਇਆ ॥
ਜਿਨੀ ਇਹੁ ਰਹਸੁ ਪਛਾਣਿਆ,
ਤਿਨੀ ਮੁਕਤਿ ਸੁਖੁ ਪਾਇਆ ॥


ਬਾਹਰਿ ਭਰਮਿ ਫਿਰਦੇ ਲੋਕਾ,
ਅੰਦਰਿ ਖਜ਼ਾਨਾ ਛੁਪਾਇਆ ॥
ਗੁਰ ਸਬਦੁ ਮਿਲੇ ਤਾ ਟੁੱਟੇ ਜੰਦਾ,
ਮਨ ਦਾ ਅੰਧਿਆਰਾ ਮਿਟਾਇਆ ॥
ਸ਼ਿਵ ਕੀ ਸ਼ਾਂਤਿ ਮਨ ਵਿੱਚ ਵਸੇ,
ਸ਼ਕਤਿ ਕਰੇ ਕਰਾਮਾਤਿ ॥
ਜਿਸੁ ਮਨਿ ਇਹੁ ਜੋਤਿ ਜਗਾਇਆ,
ਓਹੁ ਬ੍ਰਹਮ-ਗਿਆਨੀ ਸਾਚਾ ਸੰਤ ॥੩॥


ਸ਼ਿਵ ਹੀ ਸਤਿਗੁਰੁ ਸੱਚਾ ਦਾਤਾ,
ਜੋਤਿ ਸਰੂਪੁ ਅਲਖ ਅਬਿਗਾਤਾ ॥


ਜਪ ਤਪ ਸੰਜਮ ਸਾਧਸੰਗਤਿ ਵਿੱਚ,
ਇਹੁ ਰਾਜ਼ੁ ਪਰਗਟੁ ਹੋਇ ॥
ਸ਼ਿਵ ਸ਼ਕਤੀ ਦਾ ਮੇਲੁ ਦਿਸੇ,
ਅੰਦਰ ਬਾਹਰਿ ਸੋਇ ॥
ਗੁਰਮੁਖਿ ਲੇਖਾ ਲਾਇਆ,
ਤਾ ਸਾਚਾ ਪਤਿ ਪਾਇਆ ॥
ਪੰਡਿਤ ਕਹੈ ਸੁਣੋ ਲੋਕਾ,
ਇਹੁ ਸਬਦੁ ਸਾਰੁ ਗੁਰਮਤਿ ਆਇਆ ॥੪॥


ਸ਼ਿਵ-ਸ਼ਕਤੀ ਦਾ ਮੇਲੁ ਘਟ ਅੰਦਰ,
ਗੁਰ ਕਿਰਪਾ ਤੇ ਪਾਇਆ ॥
ਜਿਨੀ ਇਹੁ ਰਹਸੁ ਪਛਾਣਿਆ,
ਤਿਨੀ ਮੁਕਤਿ ਸੁਖੁ ਪਾਇਆ ॥


ਕਿਸਨੂੰ ਲੱਭ ਰਿਹਾ ਹੈਂ….
ਆਪਣੇ ਆਂਦਰ ਤਾਂ ਝਾਕ …..

ਸ਼ਿਵ ਨੂੰ ਵੱਲ ਵੇਲੇਵੇਂਆਂ ਚ ਲਬਦਾ ਕੀਓ ਫਿਰਦਾ ਐ….
ਸ਼ਿਵ ਤਾਂ ਖੁੱਲੀ ਹੋਈ ਕਿਤਾਬ …..


ਅਜੋਨੀ ਸਦਾ ਅਬਿਨਾਸੀ,
ਸ਼ਿਵੁ ਹੈ ਸ੍ਰਿਸ਼ਟੀ ਦਾ ਰਚਨਹਾਰੁ ॥
ਨਾ ਤਿਸ ਦਾ ਆਦਿ ਨ ਅੰਤੁ,
ਨਾ ਰੂਪੁ ਨਾ ਰੰਗੁ ਨ ਛੰਤੁ ॥
ਅਕਾਲ ਮੂਰਤਿ ਨਿਰੰਕਾਰ,
ਹਿਰਣਯਗਰਭੁ ਸਭ ਦਾ ਆਧਾਰ ॥


ਸ਼ਿਵ-ਸ਼ਕਤੀ ਦਾ ਮੇਲੁ ਘਟ ਅੰਦਰ, ਗੁਰ ਕਿਰਪਾ ਤੇ ਪਾਇਆ ॥
ਜਿਨੀ ਇਹੁ ਰਹਸੁ ਪਛਾਣਿਆ, ਤਿਨੀ ਮੁਕਤਿ ਸੁਖੁ ਪਾਇਆ ॥


ਆ ਲੱਭ ਲੈ ਮੈਨੂੰ, ਜਾਂ ਖੁਦ ਵੀ ਜਾ ਗਵਾਚ,
ਗੁਆਚੇ ਨੂੰ ਮੈਂ ਖੁਦ ਲੱਭ ਹਾਂ ਲੈਂਦਾ,
ਦੇ ਕੇ ਅਧਿਆਤਮ ਦੀ ਆਵਾਜ਼……


ਸ਼ਿਵ-ਸ਼ਕਤੀ ਦਾ ਮੇਲੁ …….
ਜਿਨੀ ਇਹੁ ਰਹਸੁ ਪਛਾਣਿਆ, ਤਿਨੀ ਮੁਕਤਿ ਸੁਖੁ ਪਾਇਆ ॥

Leave a Reply